ਤੁਸੀਂ ਇੱਥੇ ਹੋ: ਘਰ > ਟਾਈਪੋਗ੍ਰਾਫ਼ੀ > ਫ਼ੌਂਟ > ਸਾਬ

ਸਾਬ

ਸਾਬ ਸਭ ਤੋਂ ਪਹਿਲਾ ਮੁਫ਼ਤ ਮਿਲ ਸਕਣ ਵਾਲਾ, ਯੂਨੀਕੋਡ ੪.੦ ਦੇ ਅਨੁਰੂਪ, ਓਪਨ ਟਾਈਪ, ਗੁਰਮੁਖੀ (ਪੰਜਾਬੀ) ਫ਼ੌਂਟ ਹੈ। ਇਸ ਫ਼ੋਂਟ ਦਾ ਨਿਰਮਾਣ, ਆੱਨਲਾਈਨ ਪੰਜਾਬੀ ਦੀ ਵਰਤੋਂ ਨੂੰ ਉਤਸ਼ਾਹ ਦੇਣ ਵਿੱਚ ਮਦਦ ਕਰਨ ਲਈ ਭੁਪਿੰਦਰ ਸਿੰਘ ਅਤੇ ਸੁਖਜਿੰਦਰ ਸਿੱਧੂ ਦੀ ਇੱਕ ਇਕੱਠੀ ਕੋਸ਼ਿਸ਼ ਸੀ। ਇਹ ਵੈਬਸਾਇਟ ਸਾਬ ਨੂੰ ਡਾਊਨਲੋਡ ਕਰਨ ਦੀ ਅਧਿਕਾਰਿਤ ਥਾਂ ਹੈ।

ਲਾਇਸੈਂਸ ਦੀਆਂ ਸ਼ਰਤਾਂ

ਸਾਬ ਜੀਐਨਯੂ ਜਨਰਲ ਪਬਲਿਕ ਲਾਇਸੈਂਸ (GNU General Public License) ਦੇ ਅਧੀਨ ਦਿੱਤਾ ਜਾਂਦਾ ਹੈ ਜਿਸ ਵਿੱਚ ਹੇਠਾਂ ਲਿਖਿਆ ਅਪਵਾਦ ਸ਼ਾਮਲ ਹੈ:

"ਇੱਕ ਖ਼ਾਸ ਅਪਵਾਦ ਦੇ ਰੂਪ ਵਿੱਚ, ਜੇ ਤੁਸੀਂ ਕੋਈ ਅਜਿਹਾ ਦਸਤਾਵੇਜ਼ ਤਿਆਰ ਕਰਦੇ ਹੋ ਜਿਸ ਵਿੱਚ ਇਹ ਫ਼ੌਂਟ ਵਰਤਿਆ ਗਿਆ ਹੈ, ਅਤੇ ਇਸ ਫ਼ੌਂਟ ਨੂੰ ਜਾਂ ਇਸ ਫ਼ੌਂਟ ਦੇ ਅਣ-ਬਦਲੇ ਹਿੱਸਿਆਂ ਨੂੰ ਦਸਤਾਵੇਜ਼ ਵਿੱਚ ਐਮਬੈਡ (embed) ਕਰਦੇ ਹੋ (ਦਸਤਾਵੇਜ਼ ਦੇ ਨਾਲ ਜੋੜਦੇ ਹੋ), ਤਾਂ ਇਹ ਫ਼ੌਂਟ ਇਸ ਦੇ ਨਤੀਜੇ ਵਜੋਂ ਬਣੇ ਦਸਤਾਵੇਜ਼ ਨੂੰ ਜੀਐਨਯੂ ਜਨਰਲ ਪਬਲਿਕ ਲਾਇਸੈਂਸ (GNU General Public License) ਦੇ ਅਧੀਨ ਨਹੀਂ ਲਿਆਉਂਦਾ ਹੈ। ਪਰ ਇਹ ਅਪਵਾਦ ਕਿਸੇ ਅਜਿਹੇ ਕਾਰਨ ਨੂੰ ਨਹੀਂ ਨਕਾਰਦਾ ਹੈ ਜਿਸ ਕਾਰਨ ਹੋ ਸਕਦਾ ਹੈ ਕਿ ਉਹ ਦਸਤਾਵੇਜ਼ ਜੀਐਨਯੂ ਜਨਰਲ ਪਬਲਿਕ ਲਾਇਸੈਂਸ ਦੇ ਅਧੀਨ ਹੋਵੇ। ਜੇ ਤੁਸੀਂ ਇਸ ਫ਼ੌਂਟ ਵਿੱਚ ਤਬਦੀਲੀ ਕਰਦੇ ਹੋ, ਤਾਂ ਤੁਸੀਂ ਇਸ ਅਪਵਾਦ ਨੂੰ ਫ਼ੌਂਟ ਦੇ ਆਪਣੇ ਰੁਪਾਂਤਰ ਵਿੱਚ ਵਧਾ ਸਕਦੇ ਹੋ, ਪਰ ਇਸ ਤਰ੍ਹਾਂ ਕਰਨਾ ਤੁਹਾਡੇ ਲਈ ਜ਼ਰੂਰੀ ਨਹੀਂ ਹੈ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਹੋ, ਤਾਂ ਆਪਣੇ ਰੂਪਾਂਤਰ ਤੋਂ ਇਸ ਅਪਵਾਦ ਕੱਢ ਦਿਓ "

ਡਾਊਨਲੋਡ

ਨੋਟ: ਰੁਪਾਂਤਰ ੧.੦ ਉਪਲਬਧ ਕਰਵਾਉਣ ਤੋਂ ਬਾਅਦ, ਅਸੀਂ ਇਸ ਵਿੱਚ ਕਈ ਸਮੱਸਿਆਵਾਂ ਦੇਖੀਆਂ ਹਨ। ਜਦੋਂ ਤਕ ਇਹਨਾਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਦਿੱਤਾ ਜਾਂਦਾ, ਕ੍ਰਿਪਾ ਕਰਕੇ ਰੁਪਾਂਤਰ ੦.੯੧ ਡਾਊਨਲੋਡ ਕਰੋ

ਹੁਣ ਰੁਪਾਂਤਰ ੧.੦ ਡਾਊਨਲੋਡ ਕੀਤੇ ਜਾਣ ਲਈ ਉਪਲਬਧ ਹੈ। ਇਸ ਵਿੱਚ ਯੂਨੀਕੋਡ 4 ਦੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ ਜ਼ਰੂਰੀ ਸਾਰੇ ਗਲਾਈਫ਼ ਅਤੇ ਸੰਯੁਕਤ ਅੱਖਰ ਸ਼ਾਮਲ ਹਨ।

ਰੁਪਾਂਤਰ ੧.੦੦ - ੨੦੦੪-੦੭-੨੯ ਉਪਲਬਧ ਕਰਵਾਇਆ ਗਿਆ

ਇਨਸਟਾਲ ਕਰਨਾ

ਵਿੰਡੋਜ਼ ਵਿੱਚ ਇਨਸਟਾਲ ਕਰਨ ਲਈ, ਤੁਹਾਨੂੰ ਫ਼ੌਂਟ ਇਨਸਟਾਲਰ ਡਾਊਨਲੋਡ ਕਰਕੇ ਇਸਨੂੰ ਰਨ ਕਰਨਾ ਚਾਹੀਦਾ ਹੈ। ਜੇ ਇਸ ਤੋਂ ਬਾਅਦ ਤੁਸੀਂ ਫ਼ੌਂਟ ਨਹੀਂ ਵਰਤ ਸਕਦੇ ਹੋ, ਤਾਂ ਨਵਾਂ ਫ਼ੌਂਟ ਚਾਲੂ ਕਰਨ ਲਈ ਤੁਹਾਨੂੰ ਆਪਣਾ ਕੰਪਿਊਟਰ ਦੁਬਾਰਾ ਸਟਾਰਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਤੁਸੀਂ ਜ਼ਿਪ ਫ਼ਾਇਲ ਨੂੰ ਖੋਲ੍ਹ ਸਕਦੇ ਹੋ, ਅਤੇ ਆਪਣੇ ਆਪ ਫ਼ੌਂਟ ਨੂੰ ਆਪਣੀ ਫ਼ੌਂਟ ਡਾਇਰੈਕਟਰੀ (ਆਮ ਤੌਰ ‘ਤੇ "C:\Windows\Fonts") ਵਿੱਚ ਰੱਖ ਸਕਦੇ ਹੋ।

ਬਾਕੀ ਆੱਪਰੇਟਿੰਗ ਸਿਸਟਮਾਂ ਲਈ, ਤੁਹਾਨੂੰ ਜ਼ਿਪ ਫ਼ਾਇਲ ਦੇ ਵਿੱਚ ਦਿੱਤੀ ਗਈ ਫ਼ਾਇਲ ਨੂੰ ਆਪਣੇ ਸਿਸਟਮ ਦੀ ਫ਼ੌਂਟ ਡਾਇਰੈਕਟਰੀ ਵਿੱਚ ਰੱਖਣਾ ਚਾਹੀਦਾ ਹੈ ਅਤੇ ਬਾਕੀ ਜ਼ਰੂਰੀ ਕੰਮ ਕਰਨੇ ਚਾਹੀਦੇ ਹਨ। ਹੋਰ ਜਾਣਕਾਰੀ ਲਈ ਕ੍ਰਿਪਾ ਕਰਕੇ ਆਪਣੇ ਸਿਸਟਮ ਦੇ ਕਾਗ਼ਜ਼ਾਤ ਦੇਖੋ।

ਅੱਗੇ ਕਿਸੇ ਹੋਰ ਨੂੰ ਦੇਣਾ

ਤੁਸੀਂ ਇਸ ਫ਼ੌਂਟ ਨੂੰ ਆਪਣੀ ਵੈਬਸਾਇਟ ਤੇ ਦੂਜੇ ਲੋਕਾਂ ਨੂੰ ਦੇ ਸਕਦੇ ਹੋ। ਪਰ ਜੇ ਤੁਸੀਂ ਇਸ ਫ਼ੌਂਟ ਨੂੰ ਆਪਣੇ ਸੌਫ਼ਟਵੇਅਰ ਦੇ ਨਾਲ ਦੇ ਰਹੇ ਹੋ, ਤਾਂ ਉਹ ਸੌਫ਼ਟਵੇਅਰ ਜੀਐਨਯੂ ਜਨਰਲ ਪਬਲਿਕ ਲਾਇਸੈਂਸ ਦੇ ਅਨੁਰੂਪ ਹੋਣਾ ਚਾਹੀਦਾ ਹੈ। ਜੇ ਤੁਹਾਡਾ ਸੌਫ਼ਟਵੇਅਰ ਜੀਐਨਯੂ ਜਨਰਲ ਪਬਲਿਕ ਲਾਇਸੈਂਸ ਦੇ ਅਨੁਰੂਪ ਨਹੀਂ ਹੈ, ਤਾਂ ਤੁਹਾਨੂੰ ਸਾਡੇ ਨਾਲ ਸੰਪਰਕ ਕਰਕੇ ਆਪਣੀਆਂ ਜ਼ਰੂਰਤਾਂ ਲਈ ਫ਼ੌਂਟ ਦਾ ਅਲੱਗ ਲਾਇਸੈਂਸ ਲੈਣਾ ਪਵੇਗਾ।

ਆਪਣੀ ਬੈਂਡਵਿਡਥ ਦੇ ਖ਼ਰਚੇ ਘਟਾਉਣ ਲਈ, ਅਤੇ ਇਸਦੀ ਵਰਤੋਂ ਕਰਨ ਵਾਲੇ ਨੂੰ ਸਾਬ ਦਾ ਨਵੀਨਤਮ ਰੁਪਾਂਤਰ ਦੇਣ ਲਈ, ਅਸੀਂ ਸਿਫ਼ਾਰਿਸ਼ ਕਰਾਂਗੇ ਕਿ ਤੁਸੀਂ ਸਿੱਧਾ ਇਸ ਪੇਜ਼ ਨਾਲ ਲਿੰਕ ਬਣਾਓ।

ਤੁਹਾਡੇ ਵਿਚਾਰ

ਸਾਬ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਅਸੀਂ ਸਾਰੀਆਂ ਟਿੱਪਣੀਆਂ – ਖ਼ਾਸ ਕਰਕੇ ਕਿਸੇ ਨੁਕਸ ਦੀ ਰਿਪੋਰਟ - ਦਾ ਸਵਾਗਤ ਕਰਦੇ ਹਾਂ। ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਤਾਂ ਕ੍ਰਿਪਾ ਕਰਕੇ ਸਾਨੂੰ ਸੰਪਰਕ ਕਰੋ