ਤੁਸੀਂ ਇੱਥੇ ਹੋ: ਘਰ


ਜੀ ਆਇਆਂ ਨੂੰ

ਪੰਜਾਬੀ ਕੰਪਿਊਟਿੰਗ ਰਿਸੋਰਸ ਸੈਂਟਰ (ਪੰਜਾਬੀ ਵਿੱਚ ਕੰਪਿਊਟਰ ਬਾਰੇ ਜਾਣਕਾਰੀ ਕੇਂਦਰ) ਦੀ ਵੈਬਸਾਇਟ ਤੇ ਤੁਹਾਡਾ ਸਵਾਗਤ ਹੈ। ਇਹ ਵੈਬਸਾਇਟ ਡਿਵੈਲਪਰਾਂ ਅਤੇ ਕੰਪਿਊਟਰ ਤੇ ਪੰਜਾਬੀ ਵਰਤਨ ਵਾਲਿਆਂ ਨੂੰ ਪੰਜਾਬੀ ਵਿੱਚ ਕੰਪਿਊਟਰ ਨਾਲ ਸੰਬੰਧਿਤ ਹੱਲ ਕੱਢਣ ਬਾਰੇ ਜਾਣਕਾਰੀ ਦੇਣ ਲਈ ਤਿਆਰ ਕੀਤੀ ਗਈ ਹੈ। ਖ਼ਾਸ ਕਰਕੇ ਇਸਦਾ ਉਦੇਸ਼ ਗੁਰਮੁਖੀ ਨੂੰ ਯੂਨੀਕੋਡ ਪੱਧਰ ਦੇ ਅਨੁਸਾਰ ਲਾਗੂ ਕਰਨਾ ਹੈ।

ਖ਼ਬਰਾਂ

੮ ਜਨਵਰੀ ੨੦੦੫ - ਛੁੱਟੀਆਂ ਦਾ ਮੌਸਮ

ਇਹਨਾਂ ਛੁੱਟੀਆਂ ਦੇ ਮੌਸਮ ਵਿਚ ਇਸ ਵੈਬਸਾਈਟ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਨਵੀਆਂ ਚੀਜ਼ਾਂ ਜੋੜੀਆਂ ਗਈਆਂ ਹਨ। ਤਿੰਨ ਨਵੇਂ ਫ਼ੌਂਟ ਸ਼ਾਮਲ ਕੀਤੇ ਗਏ ਹਨ: ਅਨਮੋਲਯੂਨੀ (AnmolUni), ਅਨਮੋਲਯੂਨੀਬਾਨੀ (AnmolUniBani) ਅਤੇ ਲੋਹਿਤ ਪੰਜਾਬੀ (Lohit Punjabi)। ਅਸੀਂ ਗੁਰਮੁਖੀ ਅਨੁਕੂਲਤਾ ਗਾਈਡ ਵੀ ਸ਼ਾਮਲ ਕੀਤੀ ਹੈ ਜੋ ਕਿ ਯੂਨੀਕੋਡ ਗੁਰਮੁਖੀ ਦੇ ਨਾਲ ਮੁੱਖ ਪ੍ਰੋਗ੍ਰਾਮਾਂ ਦੀ ਅਨੁਕੂਲਤਾ ਨਾਲ ਸੰਬੰਧਤ ਮੁੱਦਿਆਂ ਬਾਰੇ ਜਾਣਕਾਰੀ ਦਿੰਦੀ ਹੈ। ਤੁਸੀਂ ਆਪਣੇ ਫ਼ੌਂਟ ਜਾਂ ਪ੍ਰੋਗ੍ਰਾਮ ਵਗੈਰਾ ਸਾਨੂੰ ਈਮੇਲ ਕਰ ਸਕਦੇ ਹੋ।

ਜੋ ਲੋਕ ਗੁਰਮੁਖੀ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਨ, ਉਹਨਾਂ ਲਈ ਅਸੀਂ 'ਗੁਰਮੁਖੀ ਦੇ ਨਾਲ ਜਾਣ-ਪਛਾਣ'ਨਾਮ ਦੀ ਇਕ ਗਾਈਡ ਸ਼ੁਰੂ ਕੀਤੀ ਹੈ। ਅੰਤ ਵਿਚ, ਪੂਰੀ ਸਾਈਟ ਵਿਚ ਕੁਝ ਛੋਟੀਆਂ-ਮੋਟੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

੧੫ ਨਵੰਬਰ ੨੦੦੪, ਜੀਯੂਸੀਏ ਰੁਪਾਂਤਰ ੧.੩!

ਜੀਯੂਸੀਏ ਦਾ ਇਕ ਨਵਾਂ ਰੁਪਾਂਤਰ ਹੁਣ ਉਪਲਬਧ ਹੈ। ਇਸਨੂੰ ਡਾਊਨਲੋਡ ਕਰੋ!

੫ ਸਿਤੰਬਰ ੨੦੦੪ - ਪੰਜਾਬੀ ਸਾਇਟ ਸ਼ੁਰੂ ਕਰ ਦਿੱਤੀ ਗਈ!

ਤੇਜਿੰਦਰ ਸੂਦਨ ਦੀ ਮਦਦ ਨਾਲ, ਆਖ਼ਰਕਾਰ ਅਸੀਂ ਵੈਬਸਾਇਟ ਦਾ ਪੰਜਾਬੀ ਰੁਪਾਂਤਰ ਸ਼ੁਰੂ ਕਰ ਦਿੱਤਾ ਹੈ। ਜੇ ਤੁਹਾਨੂੰ ਇਸ ਵੈਬਸਾਇਟ ਦੀਆਂ ਕੁਝ ਕੜੀਆਂ ਗਾਇਬ ਮਿਲਦੀਆਂ ਹਨ ਤਾਂ ਕ੍ਰਿਪਾ ਕਰਕੇ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਕਿਉਂਕਿ ਅਜੇ ਅਸੀਂ ਹੌਲੀ-ਹੌਲੀ ਇਸ ਸਾਇਟ ਵਿੱਚ ਨਵੀਂ ਜਾਣਕਾਰੀ ਜੋੜ ਰਹੇ ਹਾਂ। ਮੈਂ ਉਮੀਦ ਕਰਦਾ ਹਾਂ ਤੁਸੀਂ ਇਸਦਾ ਆਨੰਦ ਮਾਣੋਗੇ!

ਯੂਨੀਕੋਡ ਫ਼ੌਂਟ

ਤੁਸੀਂ ਸਾਬ - ਇੱਕ ਮੁਫ਼ਤ ਯੂਨੀਕੋਡ ੪.੦, ਓਪਨ ਟਾਈਪ, ਗੁਰਮੁਖੀ (ਪੰਜਾਬੀ) ਫ਼ੌਂਟ - ਡਾਊਨਲੋਡ ਕਰ ਸਕਦੇ ਹੋ ।