ਤੁਸੀਂ ਇੱਥੇ ਹੋ: ਘਰ > ਪ੍ਰੋਗ੍ਰਾਮ > ਜੀਯੂਸੀਏ


ਗੁਰਮੁਖੀ ਯੂਨੀਕੋਡ ਕਨਵਰਸ਼ਨ ਐਪਲੀਕੇਸ਼ਨ (ਗੁਰਮੁਖੀ ਯੂਨੀਕੋਡ ਪਰਿਵਰਤਨ ਪ੍ਰੋਗ੍ਰਾਮ)

ਜੀਯੂਸੀਏ (GUCA) ਇੱਕ ਪ੍ਰੋਗ੍ਰਾਮ ਹੈ ਜੋ ASCII ਮਿਆਰ ਦੇ, ਫ਼ੌਂਟ ‘ਤੇ ਅਧਾਰਤ ਗੁਰਮੁਖੀ (ਆਮ ਤੌਰ ਤੇ ਪੰਜਾਬੀ) ਅੱਖਰਾਂ ਨੂੰ ਯੂਨੀਕੋਡ ਵਿੱਚ ਬਦਲਣ ਲਈ ਤਿਆਰ ਕੀਤਾ ਗਿਆ ਹੈ। ਇਹ ਓਪਨ-ਸੋਰਸ ਹੈ ਅਤੇ ਜੀਐਨਯੂ ਜਨਰਲ ਪਬਲਿਕ ਲਾਇਸੈਂਸ ਦੇ ਅਧੀਨ ਜਾਰੀ ਕੀਤਾ ਗਿਆ ਹੈ। ਇਸਦਾ ਅਰਥ ਹੈ ਕਿ ਇਹ ਸੌਫ਼ਟਵੇਅਰ ਬਿਲਕੁਲ ਮੁਫ਼ਤ ਹੈ ਅਤੇ ਕੋਈ ਵੀ ਇਸਨੂੰ ਡਾਊਨਲੋਡ ਕਰ ਸਕਦਾ ਹੈ ਅਤੇ ਇਸ ਵਿੱਚ ਤਬਦੀਲੀ ਕਰ ਸਕਦਾ ਹੈ।

ਜੇ ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਇਸਦੇ ਲੇਖਕ ਨੂੰ ਈ-ਮੇਲ ਕਰੋ (ਸਿਰਫ਼ ਅੰਗ੍ਰੇਜ਼ੀ ਵਿੱਚ)।

ਜੀਯੂਸੀਏ ਬਾਰੇ

ਇਹ ਪ੍ਰੋਗ੍ਰਾਮ ਡਾਕਟਰ ਥਿੰਡ ਦੇ ਫ਼ੌਂਟਾਂ (ਜਿਵੇਂ ਕਿ ਅਨਮੋਲ ਲਿਪੀ, ਗੁਰਬਾਨੀ ਲਿਪੀ ਫ਼ੌਂਟਾਂ) ਨੂੰ ਯੂਨੀਕੋਡ ਵਿੱਚ ਬਦਲੇਗਾ। ਇਸ ਵਿੱਚ ਇੱਕ ਬਦਲਿਆ ਜਾ ਸਕਣ ਵਾਲਾ ਮੈਪਿੰਗ ਇੰਜਣ (ਰੁਪਾਂਤਰ ੧.੨ ਤੋਂ ਬਾਅਦ) ਹੈ ਅਤੇ ਤੁਸੀਂ ਅਸਾਨੀ ਨਾਲ ਆਪਣੇ ਫ਼ੌਂਟ ਲਈ ਵੀ ਮੈਪਿੰਗ ਜੋੜ ਸਕਦੇ ਹੋ।

ਡਾਊਨਲੋਡ

ਕ੍ਰਿਪਾ ਕਰਕੇ ਚੁਣੋ ਕਿ ਤੁਸੀਂ ਕਿਹੜਾਂ ਪੈਕੇਜ ਡਾਊਨਲੋਡ ਕਰਨਾ ਚਾਹੁੰਦੇ ਹੋ:

ਨਵੀਨਤਮ ਜੀਯੂਸੀਏ ਪ੍ਰੋਗ੍ਰਾਮ - [ਰੁਪਾਂਤਰ ੧.੩]

ਦੂਜੇ ਰੁਪਾਂਤਰ ਅਤੇ ਸੋਰਸ ਕੋਡ

ਜੇ ਤੁਹਾਡੇ ਕੰਪਿਊਟਰ ਤੇ ਇਹ ਫ਼ਾਇਲਾਂ ਨਹੀਂ ਖੁਲ੍ਹਦੀਆਂ ਹਨ ਤਾਂ ਤੁਹਾਨੂੰ ਕਿਸੇ ਅਨਜ਼ਿਪ (Unzip) ਪ੍ਰੋਗ੍ਰਾਮ, ਜਿਵੇਂ ਕਿ WinRAR, WinZip or 7-Zip ਦੀ ਲੋੜ ਪਵੇਗੀ। ਜੇ ਤੁਹਾਡੇ ਕੋਲ ਕੋਈ ਯੂਨੀਕੋਡ ਗੁਰਮੁਖੀ ਫ਼ੌਂਟ ਨਹੀਂ ਹੈ ਤਾਂ ਤੁਸੀਂ ਇਥੋਂ ਸਾਬ ਡਾਊਨਲੋਡ ਕਰ ਸਕਦੇ ਹੋ।

ਕ੍ਰਿਪਾ ਕਰਕੇ ਨੋਟ ਕਰੋ ਕਿ ਇਸ ਸੌਫ਼ਟਵੇਅਰ ਦੇ ਨਾਲ ਕਿਸੇ ਕਿਸਮ ਦੀ ਕੋਈ ਵਾਰੰਟੀ ਨਹੀਂ ਹੈ, ਇਸ ਲਈ ਇਸਨੂੰ ਆਪਣੇ ਜੋਖ਼ਿਮ ‘ਤੇ ਵਰਤੋ!

ਸਿਸਟਮ ਵਿੱਚ ਜ਼ਰੂਰਤਾਂ

ਜੀਯੂਸੀਏ ਦੇ ਠੀਕ ਤਰ੍ਹਾ ਨਾਲ ਕੰਮ ਕਰਨ ਲਈ Microsoft .NET Framework Version 1.1 ਦੀ ਲੋੜ ਹੈ। ਜੀਯੂਸੀਏ ਵਿੰਡੋਜ਼ ਐਕਸਪੀ ਤੇ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹ ਵਿੰਡੋਜ਼ ੨੦੦੦, ਵਿੰਡੋਜ਼ ਐਕਸਪੀ ਅਤੇ ਵਿੰਡੋਜ਼ ੨੦੦੩ ਸਰਵਰ ਤੇ ਸਹੀ ਕੰਮ ਕਰੇਗਾ। ਜੇ ਤੁਸੀਂ ਵਿੰਡੋਜ਼ ੯੮ ਜਾਂ ME ਵਰਤ ਰਹੇ ਹੋ ਤਾਂ ਤੁਹਾਨੂੰ ਆਪਣੀ ਆਊਟਪੁਟ XHTML ਵਿੱਚ ਐਕਸਪੋਰਟ ਕਰਨੀ ਪਵੇਗੀ ਅਤੇ ਗੁਰਮੁਖੀ ਅੱਖਰ ਦੇਖਣ ਲਈ ਇਸਨੂੰ ਇੰਟਰਨੈਟ ਐਕਸਪਲੋਰਰ ਵਿੱਚ ਦੇਖਣਾ ਪਵੇਗਾ।

ਤੁਹਾਡੇ ਕੰਪਿਊਟਰ ‘ਤੇ ਪੰਜਾਬੀ ਚਾਲੂ ਕਰਨ ਬਾਰੇ ਜਾਣਕਾਰੀ

ਦੂਸਰੀਆਂ ਮੈਪਿੰਗ

ਇਸ ਸਮੇਂ, ਜੀਯੂਸੀਏ ਰੁਪਾਂਤਰ ੧.੨ ਵਿੱਚ ਅਨਮੋਲ ਲਿਪੀ ਨੂੰ ਯੂਨੀਕੋਡ ਵਿੱਚ ਬਦਲਣ ਲਈ ਹਾਈ ਸਪੀਡ ਅੰਦਰੂਨੀ ਮੈਪਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਫ਼ੌਂਟ ਲਈ ਮੈਪਿੰਗ ਵੀ ਬਣਾ ਸਕਦੇ ਹੋ। ਇਹ ਅੰਦਰੂਨੀ ਮੈਪਿੰਗ ਤੋਂ ਹੌਲੀ ਹੁੰਦੀਆਂ ਹਨ, ਪਰ ਕਈ ਫ਼ੌਂਟਾਂ ਨੂੰ ਯੂਨੀਕੋਡ ਵਿੱਚ ਬਦਲਣ ਅਤੇ ਯੂਨੀਕੋਡ ਨੂੰ ਇਹਨਾਂ ਫ਼ੌਂਟਾਂ ਵਿੱਚ ਬਦਲਣ ਦਾ ਬਿਲਕੁਲ ਸਹੀ ਹੱਲ ਹਨ। ਅਸੀਂ ਹੇਠਾਂ ਲਿਖੀਆਂ ਮੈਪਿੰਗ ਦਿੰਦੇ ਹਾਂ।

Dr Chatrik Web > AnmolLipi and Unicode
GurLipi > AnmolLipi and Unicode
Punjabi Font > AnmolLipi and Unicode
Satluj > AnmolLipi and Unicode

ਇਹਨਾਂ ਮੈਪਿੰਗ ਨੂੰ ਇਨਸਟਾਲ ਕਰਨ ਲਈ, ਜੀਯੂਸੀਏ ਨੂੰ ਲੋਡ ਕਰੋ ਅਤੇ 'Tools' > 'Options' ਤੇ ਕਲਿੱਕ ਕਰਕੇ ਆੱਪਸ਼ਨ ਡਾਇਲਾੱਗ ਖੋਲ੍ਹੋ। 'Mappings' ਟੈਬ ‘ਤੇ ਕਲਿੱਕ ਕਰੋ ਅਤੇ 'Add' ਬਟਨ ਦਬਾਓ। ਯਕੀਨੀ ਬਣਾਓ ਕਿ ਤੁਸੀਂ ਫ਼ਾਇਲ ਅਨਜ਼ਿਪ ਕਰ ਲਈ ਹੈ ਅਤੇ ਜੋੜਣ ਲਈ ਮੈਪਿੰਗ ਫ਼ਾਇਲ ਚੁਣੋ। ਇਹਨਾਂ ਵਿਚੋਂ ਕਿਸੇ ਮੈਪਿੰਗ ਦੁਆਰਾ ਫ਼ੌਂਟ ਪਰਿਵਰਤਨ ਕਰਨ ਲਈ, 'Tools' > 'Convert' ਤੇ ਕਲਿੱਕ ਕਰੋ ਅਤੇ ਫੇਰ ਸਹੀ ਪਰਿਵਰਤਨ ਚੁਣੋ।