ਕੜੀਆਂਲੇਖNone |
ਦੂਸਰੇ ਲੋਕਾਂ ਦੁਆਰਾ ਬਣਾਏ ਗਏ ਪ੍ਰੋਗ੍ਰਾਮਇਸ ਪੇਜ ਤੇ ਉਹਨਾਂ ਪ੍ਰੋਗ੍ਰਾਮਾਂ ਬਾਰੇ ਦੱਸਿਆ ਗਿਆ ਹੈ ਜੋ ਕੰਪਿਊਟਰ ਤੇ ਪੰਜਾਬੀ ਵਰਤਨ ਵਾਲਿਆਂ ਲਈ ਲਾਭਦਾਇਕ ਹੋ ਸਕਦੇ ਹਨ। ਅਕਸ਼ਰਮਾਲਾਅਕਸ਼ਰਮਾਲਾ ਇੱਕ ਵਪਾਰਕ ਪ੍ਰੋਗ੍ਰਾਮ ਹੈ ਜੋ ਇੱਕ ਲਿਪੀਅੰਤਰਣ (transliteration) ਸਕੀਮ ਦੀ ਵਰਤੋਂ ਕਰਦੇ ਹੋਏ ਕੰਪਿਊਟਰ ‘ਤੇ ਭਾਰਤੀ ਭਾਸ਼ਾਵਾਂ ਟਾਈਪ ਕਰਨ ਲਈ ਬਣਾਇਆ ਗਿਆ ਹੈ । ਇਸਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਇਸਦੀ ਸਹਾਇਤਾ ਨਾਲ ਵਿੰਡੋਜ਼ ੯੮ ਵਾਲੇ ਕੰਪਿਊਟਰ ‘ਤੇ ਵੀ ਭਾਰਤੀ ਭਾਸ਼ਾਵਾਂ ਵਿੱਚ ਟਾਈਪ ਕੀਤਾ ਜਾ ਸਕਦਾ ਹੈ (ਇਸਦੀ ਜਾਂਚ ਨਹੀਂ ਕੀਤੀ ਗਈ ਹੈ) ਇੱਕ ਮੁਫ਼ਤ ਡਾਊਨਲੋਡ (ਰਜਿਸਟ੍ਰੇਸ਼ਨ ਦੀ ਲੋੜ ਪੈਂਦੀ ਹੈ) ਉਪਲਬਧ ਹੈ। ਬੇਬਲਪੈਡਇੱਕ ਮੁਫ਼ਤ ਪ੍ਰੋਗ੍ਰਾਮ ਜਿਸਦੇ ਨਾਲ ਤੁਸੀਂ ਬਿਨਾਂ ਯੂਨੀਕੋਡ ਅਨੁਕੂਲਤਾ ਵਾਲੇ ਵਿੰਡੋਜ਼ (ਜਿਵੇਂ ਕਿ ਵਿੰਡੋਜ਼ ੯੮) ਵਿੱਚ ਯੂਨੀਕੋਡ ਅੱਖਰ ਟਾਈਪ ਕਰ ਸਕਦੇ ਹੋ। ਇਸ ਪ੍ਰੋਗ੍ਰਾਮ ਵਿੱਚ ਭਾਰਤੀ ਭਾਸ਼ਾਵਾਂ ਲਈ ਅਨਕੂਲਤਾ ਸੀਮਿਤ ਹੈ। ਯੂਨੀਪੈਡਬੇਬਲਪੈਡ ਵਰਗਾ ਹੀ ਇੱਕ ਪ੍ਰੋਗ੍ਰਾਮ, ਜਿਸਦੇ ਨਾਲ ਤੁਸੀਂ ਬਿਨਾਂ ਯੂਨੀਕੋਡ ਅਨੁਕੂਲਤਾ ਵਾਲੇ ਵਿੰਡੋਜ਼ (ਜਿਵੇਂ ਕਿ ਵਿੰਡੋਜ਼ ੯੮) ਵਿੱਚ ਯੂਨੀਕੋਡ ਅੱਖਰ ਟਾਈਪ ਕਰ ਸਕਦੇ ਹੋ। ਸੰਯੁਕਤ ਅੱਖਰਾਂ ਲਈ ਭਾਰਤੀ ਭਾਸ਼ਾਵਾਂ ਦੀ ਅਨੁਕੂਲਤਾ ਅਜੇ ਮੌਜੂਦ ਨਹੀਂ ਹੈ ਪਰ ਵਿਕਸਿਤ ਹੋ ਰਹੀ ਹੈ। ਇਸਦੇ ਸ਼ੁਰੂ ਹੋ ਜਾਣ ਤੋਂ ਬਾਅਦ, ਵਿੰਡੋਜ਼ 9x ਦੀ ਵਰਤੋਂ ਕਰਨ ਵਾਲਿਆਂ ਲਈ ਯੂਨੀਪੈਡ ਇੱਕ ਬਹੁਤ ਵਧੀਆ ਹੱਲ ਹੋਵੇਗਾ। |
ਕਾਪੀਰਾਈਟ © ੨੦੦੪-੨੦੦੫ ਸੁਖਜਿੰਦਰ ਸਿੱਧੂ। ਸਾਰੇ ਹੱਕ ਰਾਖਵੇਂ ਹਨ।