ਤੁਸੀਂ ਇੱਥੇ ਹੋ: ਘਰ > ਟਾਈਪੋਗ੍ਰਾਫ਼ੀ > ਫ਼ੌਂਟ > ਦੂਜੇ ਲੋਕਾਂ ਦੇ ਫ਼ੌਂਟ

ਦੂਜੇ ਲੋਕਾਂ ਦੇ ਫ਼ੌਂਟ

ਪੰਜਾਬੀ ਦੀ ਆੱਨਲਾਈਨ ਵਰਤੋਂ – ਖ਼ਾਸ ਕਰਕੇ ਯੂਨੀਕੋਡ ਦੇ ਦੁਆਰਾ - ਅਜੇ ਸ਼ੁਰੂ ਹੀ ਹੋਈ ਹੈ। ਇਸ ਕਰਕੇ, ਬਹੁਤ ਥੋੜ੍ਹੇ ਯੂਨੀਕੋਡ ਗੁਰਮੁਖੀ ਫ਼ੌਂਟ ਮਿਲਦੇ ਹਨ। ਇਸ ਪੇਜ ‘ਤੇ ਦੂਜੇ ਲੋਕਾਂ ਦੁਆਰਾ ਬਣਾਏ ਗਏ ਸਾਰੇ ਯੂਨੀਕੋਡ ਗੁਰਮੁਖੀ ਫ਼ੌਂਟਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਅਸੀਂ ਮੁਫ਼ਤ, ਯੂਨੀਕੋਡ ੪.੦ ਗੁਰਮੁਖੀ ਫ਼ੌਂਟ ਵੀ ਮੁਹੱਈਆ ਕਰਦੇ ਹਾਂ ਜਿਸ ਬਾਰੇ ਇਸ ਪੇਜ਼ ‘ਤੇ ਨਹੀਂ ਦੱਸਿਆ ਗਿਆ ਹੈ।

ਨੋਟ

ਗੁਰਮੁਖੀ ਦੀ ਅਨੁਕੂਲਤਾ ਯੂਨੀਕੋਡ ਦੇ ਰੁਪਾਂਤਰ ‘ਤੇ ਨਿਰਭਰ ਕਰਦੀ ਹੈ। ਯੂਨੀਕੋਡ ਵਿੱਚ ਗੁਰਮੁਖੀ ਰੁਪਾਂਤਰ ੧.੧ ਤੋਂ ਸਾਮਲ ਹੈ। ਯੂਨੀਕੋਡ ੪.੦ ਵਿੱਚ ਅਧਕ ਬਿੰਦੀ (U+0A01) ਅਤੇ ਵਿਸਰਗ (U+0A03) ਸ਼ਾਮਲ ਕੀਤੇ ਗਏ ਹਨ।

ਏਰੀਅਲ ਯੂਨੀਕੋਡ ਐਮ ਐਸ (Arial Unicode MS)

ਵਰਜ਼ਨ(version): ੧.੦੧
ਗੁਰਮੁਖੀ ਅਨੁਕੂਲਤਾ: ੧.੧

ਇਹ ਬਹੁਤ ਵੱਡਾ ਫ਼ੌਂਟ ਹੈ – ਇਸਦਾ ਸਾਈਜ਼ ੨੨ MB ਤੋਂ ਵੀ ਜ਼ਿਆਦਾ ਹੈ। ਇਸ ਵਿੱਚ ਯੂਨੀਕੋਡ ੨.੧ ਦੇ ਸਾਰੇ ਅੱਖਰ ਸ਼ਾਮਲ ਹਨ। ਇਸਦੇ ਬਹੁਤ ਵੱਡੇ ਸਾਈਜ਼ ਦੇ ਕਾਰਨ ਇਸਦੇ ਬਹੁਤ ਜ਼ਿਆਦਾ ਪ੍ਰਯੋਗ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਇਸਦੇ ਸਾਈਜ਼ ਦੇ ਕਾਰਨ ਇਸਨੂੰ ਇੱਕ ਤੋਂ ਦੂਜੇ ਕੰਪਿਉਟਰ ‘ਤੇ ਲਿਜਾਉਣਾ ਹੌਲੀ ਅਤੇ ਮੁਸ਼ਕਲ ਹੋ ਜਾਂਦਾ ਹੈ। ਇਹ ਉਹਨਾਂ ਖਾਲੀ ਥਾਵਾਂ ਨੂੰ ਭਰਨ ਲਈ ਬਣਾਇਆ ਗਿਆ ਹੈ ਜਦੋਂ ਦੂਜੇ ਫ਼ੌਂਟ ਕੁਝ ਗਲਾਈਫ਼ ਨਹੀਂ ਦਰਸਾ ਸਕਦੇ ਹਨ।

ਇਹ ਫ਼ੌਂਟ ਡਾਊਨਲੋਡ ਕੀਤੇ ਜਾਣ ਲਈ ਉਪਲਬਧ ਨਹੀਂ ਹੈ ਅਤੇ ਇਹ ਮਾਈਕ੍ਰੋਸੌਫ਼ਟ ਦੇ ਉਤਪਾਦਾਂ ਦੇ ਨਾਲ ਆਉਂਦਾ ਹੈ।

ਕੋਡ ੨੦੦੦ (Code 2000)

ਵਰਜ਼ਨ(version): ੧.੧੩
ਗੁਰਮੁਖੀ ਅਨੁਕੂਲਤਾ: ੧.੧ (੪.੦ ਅਨੁਕੂਲਤਾ ਵਾਲਾ ਫ਼ੌਂਟ ਜਲਦ ਹੀ ਆ ਰਿਹਾ ਹੈ...)

ਇਹ ਇੱਕ ਵੱਡਾ (੬MB) ਸ਼ੇਅਰਵੇਅਰ (shareware) ਫ਼ੌਂਟ ਹੈ। ਏਰੀਅਲ ਯੂਨੀਕੋਡ ਦੀ ਤਰ੍ਹਾਂ ਹੀ, ਇਸ ਵਿੱਚ ਵੀ ਯੂਨੀਕੋਡ ਦੇ ਬਹੁਤ ਸਾਰੇ ਅੱਖਰ ਸਾਮਲ ਹਨ। ਇਹ ਸ਼ੇਅਰਵੇਅਰ ਹੈ ਅਤੇ ਰਜਿਸਟਰ ਕਰਨ ਦਾ ਖ਼ਰਚ $੫ ਹੈ।

ਇਸਨੂੰ ਜੇਮਸ ਕਾਸ ਦੀ ਵੈਬਸਾਇਟ ਤੋਂ ਡਾਊਨਲੋਡ ਕਰੋ।

ਰਾਵੀ (Raavi)

ਵਰਜ਼ਨ(version): ੧.੦੬
ਗੁਰਮੁਖੀ ਅਨੁਕੂਲਤਾ: ੧.੧

ਰਾਵੀ ਸਭ ਤੋਂ ਵਧੀਆ ਕਿਸਮ ਦਾ ਉਪਲਬਧ ਵਪਾਰਕ ਗੁਰਮੁਖੀ ਫ਼ੌਂਟ ਹੈ। ਇਹ ਆਮ ਵਰਤੋਂ ਦਾ ਫ਼ੌਂਟ ਹੈ ਅਤੇ ਵੈਬ ਪੇਜ ਅਤੇ ਪ੍ਰੋਗ੍ਰਾਮਾਂ ਦੀ ਵਰਤੋਂ ਲਈ ਸਹੀ ਹੈ।

ਇਹ ਫ਼ੌਂਟ ਡਾਊਨਲੋਡ ਕੀਤੇ ਜਾਣ ਲਈ ਉਪਲਬਧ ਨਹੀਂ ਹੈ ਅਤੇ ਮਾਈਕ੍ਰੋਸੌਫ਼ਟ ਵਿੰਡੋਜ਼ ਐਕਸਪੀ (Windows XP) ਸਹਿਤ, ਮਾਈਕ੍ਰੋਸੌਫ਼ਟ ਦੇ ਕਈ ਉਤਪਾਦਾਂ ਦੇ ਨਾਲ ਆਉਂਦਾ ਹੈ।

ਸਰਸਵਤੀ ੫

ਵਰਜ਼ਨ(version): ੨੦੦੩-੦੧-੧੭
ਗੁਰਮੁਖੀ ਅਨੁਕੂਲਤਾ: ੧.੧ (ਕੋਈ ਸੰਯੁਕਤ ਅੱਖਰ ਜਾਂ ਓਪਨ ਟਾਈਪ ਟੇਬਲ ਨਹੀਂ ਹਨ)

ਇਸ ਵਿੱਚ ਗੁਰਮੁਖੀ ਦੇ ਮੂਲ ਅੱਖਰਾਂ ਲਈ ਗਲਾਈਫ਼ ਹਨ ਪਰ ਓਪਨ ਟਾਈਪ ਟੇਬਲ ਨਹੀਂ ਹੈ ਇਸ ਲਈ ਇਹ ਪੂਰੀ ਤਰ੍ਹਾਂ ਨਾਲ ਅਨੁਕੂਲ ਨਹੀਂ ਹੈ।

ਸਨ ਡਾਊਨਲੋਡ ਸੈਂਟਰ ਤੋਂ ਉਪਲਬਧ ਹੈ। ਮੁਫ਼ਤ ਰਜਿਸਟ੍ਰੇਸ਼ਨ ਦੀ ਲੋੜ ਪੈਂਦੀ ਹੈ।