ਕੜੀਆਂਲੇਖNone |
ਗੁਰਮੁਖੀ ਸਬਰੇਂਜਗੁਰਮੁਖੀ ਸਬਰੇਂਜ U+0A00 ਤੋਂ U+0A7F ਤਕ ਹੈ। ਇਸ ਨਾਲ ਗੁਰਮੁਖੀ ਅੱਖਰਾਂ ਲਈ ੧੨੮ ਕੋਡ ਬਿੰਦੂ ਮਿਲਦੇ ਹਨ ਜਿਹਨਾਂ ਵਿਚੋਂ ਇਸ ਸਮੇਂ ਸਿਰਫ਼ ੭੭ ਦੀ ਵਰਤੇ ਗਏ ਹਨ (ਯੂਨੀਕੋਡ ੪.੦.੧)। ਯੂਨੀਕੋਡ ੪.੦ ਤੋਂ ਪਹਿਲਾਂ ਕੋਡ ਬਿੰਦੂ U+0A01 (ਅਧਕ ਬਿੰਦੀ) ਅਤੇ U+0A03 (ਵਿਸਰਗ) ਨਹੀਂ ਵਰਤੇ ਗਏ ਸਨ। ਇਸ ਤੋਂ ਇਲਾਵਾ ਡੰਡਾ ਅਤੇ ਦੁਹਰਾ ਡੰਡਾ ਦੇਵਨਗਰੀ ਸਬਰੇਂਜ ਵਿੱਚ ਕ੍ਰਮਵਾਰ U+0964 ਅਤੇ U+0965 ਕੋਡ ਬਿੰਦੂਆਂ ‘ਤੇ ਹੈ। ਯੂਨੀਕੋਡ ਗੁਰਮੁਖੀ ਸਬਰੇਂਜ ਦਾ ਅਧਿਕਾਰਿਤ ਲੇਅਆਊਟ [PDF] ਜੋ ਕਿ ਯੂਨੀਕੋਡ ਕਨਸੋਰਟੀਅਮ ਦੇ ਦੁਆਰਾ ਉਪਲਬਧ ਕਰਵਾਇਆ ਗਿਆ ਹੈ। ਅੱਖਰਾਂ ਦਾ ਚਿਤਰਨ
ਸੰਯੁਕਤ ਅੱਖਰMha - ਮ + '੍ਹ' = ਮ੍ਹ ਤਸਵੀਰ ਦੁਆਰਾ ਚਿਤਰਨਸੰਯੁਕਤ ਅੱਖਰਨੋਟਜੇ ਤੁਹਾਡੇ ਕੋਲ ਯੂਨੀਕੋਡ ੪.੦ ਦੇ ਅਨੁਕੂਲ ਕੋਈ ਫ਼ੌਂਟ ਅਤੇ ਰੈਂਡਰਿੰਗ ਇੰਜਣ ਹੈ ਤਾਂ ਤਸਵੀਰ ਵਿੱਚ ਦਿਖਾਏ ਗਏ ਅੱਖਰ ਤੁਹਾਡੇ ਅੱਖਰਾਂ ਦੇ ਨਾਲ ਮਿਲਣੇ ਚਾਹੀਦੇ ਹਨ (ਫ਼ੌਂਟ ਦੇ ਫ਼ਰਕ ਨੂੰ ਛੱਡ ਕੇ)। ਜੇ ਤੁਹਾਨੂੰ U+0A01 ਅਤੇ U+0A03 ਦੇ ਵਿੱਚ ਸਮੱਸਿਆ ਆਉਂਦੀ ਹੈ, ਤਾਂ ਤੁਹਾਡੇ ਫ਼ੌਂਟ/ਰੈਂਡਰਿੰਗ ਇੰਜਣ ਵਿੱਚ ਗੁਰਮੁਖੀ ਲਈ ਯੂਨੀਕੋਡ 4 ਵਿੱਚ ਸ਼ਾਮਲ ਕੀਤੀਆਂ ਗਈਆਂ ਵਿਸ਼ੇਸ਼ਤਾਵਾਂ ਨਹੀਂ ਹਨ। ਜੇ ਤੁਹਾਡਾ ਬਰਾਉਜ਼ਰ ਸੰਯੁਕਤ ਅੱਖਰਾਂ ਨੂੰ ਸਹੀ ਤਰ੍ਹਾ ਨਾਲ ਨਹੀਂ ਦਰਸਾ ਸਕਦਾ ਹੈ, ਤਾਂ ਇਸਦਾ ਮਤਲਬ ਹੈ ਕਿ ਇਸ ਵਿੱਚ ਗੁਰਮੁਖੀ ਲਈ ਕੰਪਲੈਕਸ ਸਕ੍ਰਿਪਟ ਰੈਂਡਰਿੰਗ ਇਨੇਬਲ ਨਹੀਂ ਕੀਤੀ ਗਈ ਹੈ। U+0A33 ਲਈ ਹੇਠਾਂ ਦੀ ਬਿੰਦੀ ਖੱਬੇ ਨਹੀਂ ਬਲਕਿ ਸੱਜੇ ਪਾਸੇ ਹੋਣੀ ਚਾਹੀਦੀ ਹੈ। |
ਕਾਪੀਰਾਈਟ © ੨੦੦੪-੨੦੦੫ ਸੁਖਜਿੰਦਰ ਸਿੱਧੂ। ਸਾਰੇ ਹੱਕ ਰਾਖਵੇਂ ਹਨ।