ਕੀਬੋਰਡ ਲੇਅਆਊਟ
ਇਸ ਸੈਕਸ਼ਨ ਵਿੱਚ ਪੰਜਾਬੀ ਲਈ ਜ਼ਿਆਦਾਤਰ ਵਰਤੇ ਜਾਂਦੇ ਯੂਨੀਕੋਡ ਕੀਬੋਰਡਾਂ ਦਾ ਲੇਅਆਊਟ ਦਿੱਤਾ ਗਿਆ ਹੈ। ਇਸ ਵਿੱਚ ਫ਼ੌਂਟ ‘ਤੇ ਅਧਾਰਤ ਕੀਬੋਰਡਾਂ ਬਾਰੇ ਜਾਣਕਾਰੀ ਨਹੀਂ ਹੈ। ਇਸ ਸਮੇਂ ਸਭ ਤੋਂ ਜ਼ਿਆਦਾ ਵਰਤਿਆ ਜਾ ਰਿਹਾ ਪੰਜਾਬੀ ਕੀਬੋਰਡ ਵਿੰਡੋਜ਼ ਐਕਸਪੀ (Windows XP) ਦੇ ਨਾਲ ਆਉਂਦਾ ਹੈ ਜੋ ਕਿ ਇਨਸਕ੍ਰਿਪਟ ਲੇਅਆਊਟ ‘ਤੇ ਅਧਾਰਤ ਹੈ।
ਛੋਟੀਆਂ ਤਸਵੀਰਾਂ ‘ਤੇ ਕਲਿੱਕ ਕਰ ਕੇ ਤੁਸੀਂ ਕਿਸੇ ਵੀ ਕੀਬੋਰਡ ਦੀ ਵੱਡੀ ਤਸਵੀਰ ਦੇਖ ਸਕਦੇ ਹੋ। ਵਾਪਸ ਇਸ ਪੇਜ਼ ‘ਤੇ ਆਉਣ ਲਈ ਆਪਣੇ ਬਰਾਉਜ਼ਰ ਦੇ ਬੈਕ ਬਟਨ ਦੀ ਵਰਤੋਂ ਕਰੋ।
ਆਮ ਸਥਿਤੀ
ਸ਼ਿਫ਼ਟ ਦੇ ਨਾਲ ਸਥਿਤੀ
ਕੁਝ ਸਮਝ ਨਹੀਂ ਆ ਰਿਹਾ ਹੈ?
Alt Gr (Ctrl + Alt) ਸਥਿਤੀ
Ctrl + Shift ਸਥਿਤੀ
Alt Gr + Shift (Ctrl + Alt + Shift) ਸਥਿਤੀ
ਜੇ ਤੁਸੀਂ ਹੈਰਾਨ ਹੋ ਰਹੇ ਹੋ ਕਿ ਸ਼ਿਫ਼ਟ ਸਥਿਤੀ ਵਿੱਚ ਉੱਪਰ ਖੱਬੇ ਕੌਣੇ ‘ਤੇ ਅਜੀਬ ਅੱਖਰ ਕਿਉਂ ਹਨ, ਤਾਂ ਇਹ ਸੰਯੁਕਤ ਅੱਖਰ ਹਨ। ਇਹਨਾਂ ਸੰਯੁਕਤ ਅੱਖਰਾਂ ਦਾ ਅਸਲ ਰੂਪ ਹੇਠਾਂ ਦਿਖਾਇਆ ਗਿਆ ਹੈ।
ਮ + '੍ਹ' = ਮ੍ਹ
ਪ + '੍ਰ' = ਪ੍ਰ
ਦ + '੍ਵ' = ਦ੍ਵ
ਦ + '੍ਯ' = ਦ੍ਯ
|